ਜਲੰਧਰ (ਹਿਤੇਸ਼ ਸੂਰੀ) : ਰਾਸ਼ਟਰੀ ਪਰਸ਼ੂਰਾਮ ਸੈਨਾ ਪੰਜਾਬ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਤੇ ਹਿੰਦੂ ਨੇਤਾ ਪੰਡਿਤ ਪਵਨ ਭਨੋਟ ਨੇ ਨਿਊਜ਼ ਲਿੰਕਰਸ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੀ ਅਮਨ ਸ਼ਾਂਤੀ ਪੂਰੀ ਤਰਾਂ ਭੰਗ ਹੋ ਚੁੱਕੀ ਹੈ। ਸ਼੍ਰੀ ਭਨੋਟ ਨੇ ਦੱਸਿਆ ਕਿ ਜਿਸ ਦੀ ਤਾਜ਼ਾ ਉਦਹਾਰਨ ਪਠਾਨਕੋਟ ਵਿਚ ਦੋ ਲੜਕਿਆਂ ਵੱਲੋਂ ਮੋਟਰਸਾਈਕਲ ’ਤੇ ਆ ਕੇ ਆਰਮੀ ਗੇਟ ਦੇ ਬਾਹਰ ਬੰਬ ਸੁੱਟ ਕੇ ਸਾਬਤ ਕਰ ਦਿੱਤਾ ਹੈ, ਕਿ ਪੰਜਾਬ ਵਿਚ ਕਾਨੂੰਨ ਵਿਵਸਥਾਂ ਬਿਲਕੁਲ ਵੀ ਠੀਕ ਨਹੀਂ ਹੈ। ਸ਼੍ਰੀ ਭਨੋਟ ਨੇ ਕਿਹਾ ਕਿ ਕਦੀ ਪੰਜਾਬ ਵਿਚ ਟਿਫਨ ਬੰਬ ਫੜੇ ਜਾਦੇ ਹਨ, ਤਾਂ ਕਦੀ ਪੰਜਾਬ ਨਾਲ ਲਗਦੇ ਪਾਕਿਸਤਾਨ ਬਾਰਡਰ ਤੋਂ ਅਸਲਾ ਸਪਲਾਈ ਕੀਤਾ ਜਾਂਦਾ ਹੈ, ਕਦੋਂ ਤੱਕ ਪੰਜਾਬ ਦੀ ਜਨਤਾ ਇਸ ਤਰਾਂ ਦੀ ਗੈਰਕਾਨੂੰਨੀ ਹਰਕਤਾਂ ਨੂੰ ਸਹਿਣ ਕਰਦੀ ਰਹੇਗੀ ਕਿਉਂਕਿ ਹਮੇਸ਼ਾਂ ਜਦ ਵੀ ਪਾਕਿਸਤਾਨ ਤੋਂ ਜਾਂ ਅੱਤਵਾਦ ਵੱਲੋਂ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਕੀਤਾ ਜਾਂਦਾ ਹੈ ਤਾਂ ਪੰਜਾਬ ਨੂੰ ਹੀ ਟਾਰਗੇਟ ਕਿਉਂ ਬਣਾਇਆ ਜਾਂਦਾ ਹੈ। ਸ਼੍ਰੀ ਭਨੋਟ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਜਿਸ ਤਰਾਂ ਉਹ ਪੰਜਾਬ ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕ ਪੱਖੀ ਫੈਸਲੇ ਲੈ ਰਹੇ ਹਨ, ਉਸ ਤਰਾਂ ਹੀ ਗ੍ਰਹਿ ਮੰਤਰਾਲੇ ਵੱਲੋਂ ਇਕ ਡੀ.ਜੀ.ਪੀ ਨੂੰ ਵੀ ਸਖਤ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਨਤਾ ਦਾ ਪੰਜਾਬ ਸਰਕਾਰ ਤੇ ਵਿਸ਼ਵਾਸ ਬਣਿਆ ਰਹੇ।
Related Articles
भाजपा सांसद कंगना रनौत की बहुचर्चित फिल्म ‘इमरजेंसी’ कल होगी रिलीज : पंजाब में फिल्म बैन करने हेतु SGPC प्रधान ने CM मान को लिखा पत्र
16/01/2025
पंजाब में डीसी ऑफिस कर्मचारियों द्वारा घोषित 3 दिवसीय हड़ताल को लेकर बड़ी Update ; पढ़ें व देखें पूरी खबर
15/01/2025