ਬਾਘਾਪੁਰਾਣਾ (ਪੱਤਰ ਪ੍ਰੇਰਕ ਨਿਉਜ ਲਿਂਕਰਸ) : ਪਿੰਡ ਰਾਜਿਆਣਾ ਦੇ ਖੇਡ ਜਗਤ ਦੇ ਨਾਮਵਰ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ “ਪਾਲਾ” ਦੀ ਪਿਛਲੇ ਦਿਨੀ 12 ਸਤੰਬਰ ਨੂੰ ਬੇਵਕਤੀ ਮੌਤ ਹੋ ਗਈ ਸੀ, ਜਿਸਦੀ ਅੰਤਿਮ ਅਰਦਾਸ ਅੱਜ ਉਹਨਾਂ ਦੇ ਜੱਦੀ ਪਿੰਡ ਰਾਜਿਆਣਾ ਦੇ ਗੁਰਦੁਆਰਾ ਬਾਬਾ ਭਾਈ ਫੱਤਾ ਜੀ ਦੀ ਬਾਹਰਲੀ ਜਗ੍ਹਾ ਤੇ ਹੋਈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਜਸਪ੍ਰੀਤ ਸਿੰਘ ਉਰਫ ਪਾਲਾ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੱਲੋਂ ਭੇਜੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ ਪਾਲਾ ਆਪਣੇ ਪਿੱਛੇ ਆਪਣੀ ਮਾਤਾ, ਪਤਨੀ ਦੋ ਬੇਟੀਆਂ ਅਤੇ ਇਕ ਬੇਟਾ ਜਿਸਦਾ ਜਨਮ ਜਸਪ੍ਰੀਤ ਸਿੰਘ “ਪਾਲਾ ” ਦੀ ਮੌਤ ਤੋਂ ਇਕ ਦਿਨ ਬਾਅਦ ਹੋਇਆ ਨੂੰ ਅਤੇ ਚਾਚੇ, ਤਾਇਆ ਦੇ ਪਰਿਵਾਰ ਨੂੰ ਛੱਡ ਕੇ ਹਮੇਸ਼ਾਂ ਲਈ ਚਲਾ ਗਿਆ ਹੈ।
ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ, ਪ੍ਰਿੰਸੀਪਲ ਮਨਜੀਤ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਜਸਪ੍ਰੀਤ ਸਿੰਘ ਪਾਲਾ ਦੀ ਅਚਾਨਕ ਹਾਰਟ ਅਟੈਕ ਨਾਲ ਹੋਈ ਬੇਵਕਤੀ ਮੌਤ ਦਾ ਕਾਰਨ ਫਸਲਾਂ ਤੇ ਕੀਤੀਆਂ ਜਾਣ ਵਾਲੀਆ ਰੇਹਾਂ, ਸਪਰੇਆਂ ਹੈ। ਆਗੂਆ ਨੇ ਕਿਹਾ ਕਿ ਸਾਨੂੰ ਖੇਤੀ ਮਾਡਲ ਵਿੱਚ ਤਬਦੀਲੀ ਲਿਆਉਣ ਦੀ ਜਰੂਰਤ ਹੈ,ਅਤੇ ਝੋਨੇ ,ਕਣਕ ਦੇ ਫਸਲੀ ਚੱਕਰਾਂ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ।ਅੰਤ ਵਿੱਚ ਪਰਿਵਾਰਕ ਮੈਂਬਰ ਹਰਨੇਕ ਸਿੰਘ, ਜੋਗਿੰਦਰ ਸਿੰਘ ਵੱਲੋਂ ਆਈਆ ਸਖਸੀਅਤ, ਸੰਗਤਾ ਦਾ ਦੁੱਖ ਦੀ ਘੜੀ ਵਿੱਚ ਸਰੀਕ ਹੋਣ ਤੇ ਧੰਨਵਾਦ ਕੀਤਾ। ਇਸ ਮੌਕੇ ਜਗਤਾਰ ਸਿੰਘ ਰਾਜਿਆਣਾ, ਬਾਲਕਿਸ਼ਨ ਬਾਲੀ, ਮੇਜਰ ਸਿੰਘ ਸਰਪੰਚ, ਗੁਰਦੇਵ ਸਿੰਘ ਢਿੱਲੋ ਸਰਪੰਚ, ਜਸਵੀਰ ਸਿੰਘ ਭੁੱਟਾ ਸਰਪੰਚ, ਕੁਲਵੰਤ ਸਿੰਘ, ਅੰਗਰੇਜ ਸਿੰਘ, ਜੱਗਾ ਸਿੰਘ, ਮੱਖਣ ਸਿੰਘ, ਬਲਜਿੰਦਰ ਭੀਮਾ ਸੈਕਟਰੀ,ਨੈਬ ਖਾਨ, ਕਾਲਾ, ਅਮਨਾ,ਸੋਨਾ, ਸੁੱਖਾ ਕਬੱਡੀ ਖਿਡਾਰੀ,ਰਾਜਿਆਣਾ,ਬਿਕਰਮਜੀਤ ਕਾਲਾ ਵੈਰੋਕੇ,ਅਰਸ਼,ਰਮਨਾ ਭਿੰਡਰ, ਸੰਦੀਪ, ਗਗਨਾ,ਦੁੱਲਾ ਕਬੱਡੀ ਖਿਡਾਰੀ,ਟੂਰਨਾਮੈਂਟ ਕਮੇਟੀ ਰਾਜਿਆਣਾ,ਨੌਜਵਾਨ ਸੇਵਾ ਸੁਸਾਇਟੀ ਰਾਜਿਆਣਾ,ਆਦਿ ਹੋਰ ਵੀ ਬਹੁਤ ਸਾਰੇ ਕਬੱਡੀ ਖਿਡਾਰੀ ਤੇ ਕਮੈਂਟਰ ਹਾਜ਼ਰ ਹੋਏ।