BREAKINGDOABAJALANDHARPUNJAB

ਸੂਬੇ ਸਿਰ ਚੜੇ ਕਰਜ਼ੇ ਤੋਂ ਨਿਜਾਤ ਪਾਉਣ ਲਈ ਮੁਫ਼ਤਖੋਰੀ ਦੀ ਰਿਵਾਇਤ ਨੂੰ ਬੰਦ ਕਰਨਾ ਸਮੇਂ ਦੀ ਲੋੜ : ਡਾ. ਬਿਕਰਮ ਸਿੰਘ ਵਿਰਕ

ਜਲੰਧਰ (ਹਿਤੇਸ਼ ਸੂਰੀ) : ਪੰਜਾਬ ਪ੍ਰੈਸ ਕਲੱਬ ਦੇ ਬਾਨੀ ਪ੍ਰਧਾਨ ਸਵ: ਸ਼੍ਰੀ ਆਰ.ਐਨ ਸਿੰਘ ਦੀ ਬਰਸੀ ਦੇ ਸੰਦਰਭ ਵਿਚ ਉਨ੍ਹਾਂ ਨੂੰ ਯਾਦ ਕਰਦਿਆਂ ਪੰਜਾਬ ਪ੍ਰੈਸ ਕਲੱਬ ਜਲੰਧਰ ਵੱਲੋਂ ਅੱਜ ਇੱਕ ਸੈਮੀਨਾਰ ਕਰਵਾਇਆ ਗਿਆ । ਇਸ ਯਾਦਗਾਰੀ ਸੈਮੀਨਾਰ ਦਾ ਵਿਸ਼ਾ ‘ਪੰਜਾਬ ਸਮੱਸਿਆਵਾਂ ਤੇ ਸੰਭਾਵਨਾਵਾਂ’ ਸੀ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਰਿਟਾਇਰਡ ਪ੍ਰਿੰਸੀਪਲ ਡਾ. ਬਿਕਰਮ ਸਿੰਘ ਵਿਰਕ ਸਨ। ਇਸ ਮੌਕੇ ਡਾ. ਵਿਰਕ ਨੇ ਪੰਜਾਬ ਦੇ ਵਿੱਤੀ ਹਾਲਾਤ ‘ਤੇ ਤੱਥਾਂ ਤੇ ਅੰਕੜਿਆਂ ਦੀ ਰੌਸ਼ਨੀ ਵਿਚ ਚਰਚਾ ਕਰਦਿਆਂ ਡੂੰਘਾਈ ਨਾਲ ਪਿਛਲੇ 25 ਸਾਲਾਂ ਤੋਂ ਸੂਬੇ ਸਿਰ ਚੜੇ ਕਰਜ਼ੇ ‘ਤੇ ਝਾਤ ਪਾਈ। ਡਾ. ਵਿਰਕ ਨੇ ਵਿਸਥਾਰ ਸਹਿਤ ਦੱਸਿਆ ਕਿ ਪਿਛਲੀਆਂ ਪੰਜ ਸਰਕਾਰਾਂ ਨੇ ਕਿਵੇਂ ਪੰਜਾਬ ਦਾ ਵਾਲ-ਵਾਲ ਕਰਜ਼ਾਈ ਕੀਤਾ ਤੇ ਲੋਕ ਲੁਭਾਵਣੀਆਂ ਨੀਤੀਆਂ ਨਾਲ ਲੋਕਾਂ ਨੂੰ ਮੁਫ਼ਤਖੋਰੀ ਦੇ ਆਦੀ ਬਣਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਅੱਜ ਵੀ ਖੇਤੀ ਪ੍ਰਧਾਨ ਸੂਬਾ ਹੈ, ਪਰ ਖੇਤੀ ਕੁਝ ਗ਼ਲਤ ਨੀਤੀਆਂ ਕਾਰਨ ਲਾਹੇਵੰਦ ਧੰਦਾ ਸਾਬਤ ਨਹੀਂ ਹੋ ਰਹੀ। ਡਾ. ਵਿਰਕ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਹਨ ਉਨ੍ਹਾਂ ‘ਤੇ ਕਾਬੂ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਪੰਜਾਬ ਵਿਚੋਂ ਮੁਫ਼ਤਖੋਰੀ ਭਾਵ, ਬਿਜਲੀ, ਦਾਲ ਆਟਾ, ਪਾਣੀ ਆਦਿ ਮੁਫ਼ਤ ਦੇਣ ਦਾ ਸਿਲਸਿਲਾ ਖ਼ਤਮ ਕੀਤਾ ਜਾਏ। ਉਨ੍ਹਾਂ ਨੇ ਕਿਹਾ ਕਿ ਬੇਹੱਦ ਗ਼ਰੀਬ ਭਾਵੇਂ ਉਹ ਕਿਸੇ ਵੀ ਸ਼੍ਰੇਣੀ ਦੇ ਹੋਣ, ਲਈ ਹੀ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਵਿਚ ਅਜਿਹੀ ਸਨਅਤ ਲੈ ਕੇ ਆਉਣ ਦੀ ਲੋੜ ਹੈ, ਜੋ ਖੇਤੀ ਨਾਲ ਸਬੰਧਤ ਹੋਵੇ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਅਤੇ ਖੇਤੀ ਵੀ ਹੰਢਣਸਾਰ ਬਣੇਗੀ ਅਤੇ ਪੰਜਾਬ ਵਿਚੋਂ ਨੌਜਵਾਨਾਂ ਦੇ ਪਲਾਇਨ ‘ਤੇ ਵੀ ਠੱਲ੍ਹ ਪਵੇਗੀ। ਇਸ ਮੌਕੇ ਮੌਜੂਦ ਸਰੋਤਿਆਂ, ਕਾਲਜ ਵਿਦਿਆਰਥੀਆਂ ਤੇ ਪੱਤਰਕਾਰਾਂ ਨੇ ਉਨ੍ਹਾਂ ਤੋਂ ਆਪਣੇ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਤਸੱਲੀਬਖਸ਼ ਜਵਾਬ ਵੀ ਦਿੱਤੇ। ਇਸ ਮੌਕੇ ਪੰਜਾਬ ਪ੍ਰੈਸ ਕਲੱਬ ਵੱਲੋਂ ਪਿਛਲੇ ਦਿਨੀਂ ਲਗਾਈ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਵਿਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲਿਆਂ ਨੂੰ ਇਨਾਮ ਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ‘ਤੇ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਸੈਮੀਨਾਰ ਵਿਚ ਸ਼ਾਮਿਲ ਹੋਣੇ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਸੈਮੀਨਾਰ ਵਿਚ ਪ੍ਰੋਫੈਸਰ ਜਸਵੰਤ ਸਿੰਘ ਗੰਡਮ, ਡਾ. ਕਮਲੇਸ਼ ਦੁੱਗਲ, ਕੁਲਦੀਪ ਸਿੰਘ ਬੇਦੀ, ਸੰਗਤ ਰਾਮ, ਭੁਪਿੰਦਰ ਮੱਲ੍ਹੀ, ਡਾ. ਸਿਮਰਨ ਤੇ ਰਮੇਸ਼ ਚੰਦਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪੰਜਾਬ ਪ੍ਰੈਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਤੇਜਿੰਦਰ ਕੌਰ ਥਿੰਦ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਮੀਤ ਪ੍ਰਧਾਨ ਪੰਕਜ ਰਾਏ, ਜੁਆਇੰਟ ਸਕੱਤਰ ਰਾਕੇਸ਼ ਸੂਰੀ, ਸਕੱਤਰ ਮਿਹਰ ਮਲਿਕ, ਕੈਸ਼ੀਅਰ ਸ਼ਿਵ ਸ਼ਰਮਾ, ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ, ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ, ਸੁਨੀਲ ਰੁਦਰਾ, ਨਿਖਲ ਸ਼ਰਮਾ, ਸੰਦੀਪ ਸਾਹੀ, ਪਾਲ ਸਿੰਘ ਨੌਲੀ, ਮਲਕੀਤ ਸਿੰਘ ਬਰਾੜ, ਪਰਮਜੀਤ ਸਿੰਘ, ਗੌਰਵ ਬੱਸੀ, ਸੁਰਿੰਦਰ ਕੰਬੋਜ, ਸਵਦੇਸ਼ ਨਣਚਾਹਲ, ਕਰਮਵੀਰ ਸਿੰਘ, ਰਮੇਸ਼ ਗਾਬਾ, ਜਤਿੰਦਰ ਸ਼ਰਮਾ, ਜੇ.ਐਸ ਸੋਢੀ, ਰਮੇਸ਼ ਭਗਤ, ਕਰਮਵੀਰ ਸੰਧੂ, ਵਾਰਿਸ ਤੇ ਹੋਰ ਪੱਤਰਕਾਰਾਂ ਨੇ ਵੀ ਇਸ ਸੈਮੀਨਾਰ ਵਿਚ ਭਾਗ ਲਿਆ।

Related Articles

Leave a Reply

Your email address will not be published. Required fields are marked *

Back to top button
error: Content is protected !!