




























ਜਲੰਧਰ (ਹਿਤੇਸ਼ ਸੂਰੀ) : ਨਹਿਰੂ ਯੁਵਾ ਕੇਂਦਰ ਜਲੰਧਰ, ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲਾ ਭਾਰਤ ਸਰਕਾਰ ਅਤੇ ਜਨ ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ‘ਸੋਸ਼ਲ ਸਰਵੀਸ ਡੇ’ ਨੂੰ ਸਮਰਪਿਤ 10ਵਾਂ ਟੀਕਾਕਰਨ ਕੈਂਪ ਬਰਲਟਨ ਪਾਰਕ ਯੂਥ ਹੋਸਟਲ ਵਿਖੇ ਲਗਾਇਆ ਗਿਆ । ਇਸ ਦੌਰਾਨ ਸੀ.ਆਰ.ਪੀ.ਐਫ਼ ਦੇ ਜਵਾਨਾਂ ਨੂੰ ਬੂਸਟਰ ਡੋਜ਼ ਲਗਾਈ ਗਈ । ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਹਾਇਕ ਨਿਰਦੇਸ਼ਕ ਜਸਪਾਲ ਸਿੰਘ ਨੇ ਕੀਤਾ ਅਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਇੰਦਰਜੀਤ ਸਿੰਘ ਧੱਮੀ ,ਡਾ.ਸੁਰਿੰਦਰ ਕਲਿਆਣ, ਕੀਰਤੀ ਕਲਿਆਣ, ਸਹਾਇਕ ਕਮਾਂਡੈਂਟ ਰਣਜੀਤ ਕੁਮਾਰ ਮੌਰੀਆ, ਸਹਾਇਕ ਕਮਾਂਡੈਂਟ ਦਿਨੇਸ਼ ਚੰਦੇਲ, ਡਿਪਟੀ ਕਮਾਂਡੈਂਟ ਸੌਰਵ ਕੁਮਾਰ, ਇੰਸਪੈਕਟਰ ਬਲਵੰਤ ਸਿੰਘ, ਪ੍ਰਮੋਦ ਕੁਮਾਰ ਯਾਦਵ, ਮੈਡਮ ਜਤਿੰਦਰ ਕੌਰ, ਮੈਡਮ ਰਾਜਵੰਤ, ਕੁੁਲਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਵਿਜੈ ਸਬਰਵਾਲ, ਜਾਗੀਰ ਸਿੰਘ ਤੇ ਹੋਰ ਪਤਵੰਤੇ ਸ਼ਾਮਿਲ ਹੋਏ ।





