ਚੰਡੀਗੜ੍ਹ (ਨਿਉਜ ਲਿੰਕਰਸ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੇ ਮੰਤਰੀਆਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ। ਭਗਵੰਤ ਮਾਨ ਵੱਲੋਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਮਾਨ ਵੱਲੋਂ ਪਹਿਲੀ ਲਿਸਟ ‘ਚ 10 ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
1. ਹਰਪਾਲ ਸਿੰਘ ਚੀਮਾ
2. ਡਾ: ਬਲਜੀਤ ਕੌਰ
3. ਹਰਭਜਨ ਸਿੰਘ ਈ.ਟੀ.ਓ.
4. ਡਾ: ਵਿਜੇ ਸਿੰਗਲਾ
5. ਲਾਲ ਚੰਦ ਕਟਾਰੂਚੱਕ
6. ਗੁਰਮੀਰ ਸਿੰਘ ਮੀਤ ਹੇਅਰ
7. ਕੁਲਦੀਪ ਸਿੰਘ ਧਾਲੀਵਾਲ
8. ਲਾਲਜੀਤ ਸਿੰਘ ਭੁੱਲਰ
9. ਬ੍ਰਹਮ ਸ਼ੰਕਰ (ਜ਼ਿੰਪਾ)
10. ਹਰਜੋਤ ਸਿੰਘ ਬੈਂਸ
ਜਦੋਂ ਕਿ ਅਜੇ ਮਹਿਕਮਿਆਂ ਦੀ ਵੰਡ ਕੀਤੀ ਜਾਣੀ ਹੈ। ਭਲ੍ਹਕੇ 19 ਮਾਰਚ ਨੂੰ ਪੰਜਾਬ ਦਾ ਨਵਾਂ ਮੰਤਰੀ ਮੰਡਲ ਸਹੁੰ ਚੁੱਕੇਗਾ।