BREAKINGDOABAJALANDHARMAJHAMALWANATIONALPOLITICSPUNJAB

🔥ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵਲੋਂ ਮਾਝਾ-ਮਾਲਵਾ ਤੇ ਦੋਆਬਾ ਵਿੱਚ ਆਪਣੇ ਉਮੀਦਵਾਰ ਉਤਾਰਨੇ ਸ਼ੁਰੂ : ਰਾਜਿੰਦਰ ਗਿੱਲ!!
🔥ਧਰਮ ਕੋਟ ਵਿਖੇ ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲ ਵਾਲਾ ਦੀ ਅਗਵਾਈ ਹੇਠ ਹੋਈ ਅਹਿਮ ਮੀਟਿੰਗ!!

ਮੋਗਾ/ਧਰਮਕੋਟ (ਹਿਤੇਸ਼ ਸੂਰੀ) : ਵਿਧਾਨਸਭਾ ਚੋਣਾਂ ਨੂੰ ਲੈ ਕੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਮੋਗਾ ਦੇ ਹਲਕਾ ਧਰਮ ਕੋਟ ਵਿਖੇ ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲ ਵਾਲਾ ਦੀ ਅਗਵਾਈ ਹੇਠ ਹੋਈ l ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਜਦੋਂਕਿ ਉਨ੍ਹਾਂ ਦੇ ਨਾਲ ਰਾਸ਼ਟਰੀ ਜਨਰਲ ਸਕੱਤਰ ਪਿ੍ੰਸੀਪਲ ਮੋਹਨ ਲਾਲ ਖੋਸਲਾ ਰਾਸ਼ਟਰੀ ਸਕੱਤਰ ਕੇ. ਕੇ ਸੱਭਰਵਾਲ ਸੁਨੀਲ ਕੁਮਾਰ ਅਤੇ ਪਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਮਾਲਵਾ ਜ਼ੋਨ ਮੌਜੂਦ ਸਨ। ਇਸ ਮੋਕੇ ਤੇ ਆਪਣੇ ਪ੍ਰਵਾਵਸ਼ਾਲੀ ਸੰਵੋਧਨ ਵਿੱਚ ਰਾਜਿੰਦਰ ਗਿੱਲ ਨੇ ਕਿਹਾ ਕਿ ਸਾਡੀ ਪਾਰਟੀ ਪਰਿਵਾਰ ਦੀ ਤਰ੍ਹਾਂ ਕੰਮ ਕਰਦੀ ਹੈਂ ।ਹਰ ਵਰਗ ਦੇ ਭਾਈਚਾਰੇ ਨੂੰ ਨਾਲ ਲੈਕੇ ਚੱਲਣ ਵਾਲੀ ਪਾਰਟੀ ਹੈ। ਇਹ ਪਾਰਟੀ ਸਾਡੇ ਸਾਰਿਆਂ ਦੀ ਹੈ ਸਾਡੀ ਪਾਰਟੀ ਹਮੇਸ਼ਾ ਤੋਂ ਹੀ ਆਪਣੇ ਵਰਕਰਾਂ ਨਾਲ ਵਫ਼ਾਦਾਰ ਰਹੀ ਹੈ। ਵਰਕਰਾਂ ਦੀ ਮਿਹਨਤ ਵੇਖ ਕੇ ਸਮੇਂ-ਸਮੇਂ ਸਿਰ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ। ਅਤੇ ਉਨ੍ਹਾਂ ਨੂੰ ਤਰੱਕੀ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸ਼੍ਰੀ ਗਿੱਲ ਨੇ ਇਹ ਵੀ ਕਿਹਾ ਕਿ ਅੱਜ ਸਾਡੀ ਪਾਰਟੀ ਸਾਰੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਫੈਲਾ ਚੁੱਕੀ ਹੈ। ਮਾਝਾ ਮਾਲਵਾ ਤੇ ਦੋਆਬਾ ਵਿੱਚ ਪਾਰਟੀ ਨੇ ਆਪਣੇ ਉਮੀਦਵਾਰ ਉਤਾਰਨੇ ਸੁਰੂ ਕਰ ਦਿੱਤੇ ਨੇ। ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲ ਵਾਲਾ ਨੂੰ ਧਰਮ ਕੋਟ ਤੋਂ ਬੀਬੀ ਪਰਮਜੀਤ ਕੌਰ ਨੂੰ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਨੂੰ ਉਮੀਦਵਾਰ ਉਤਾਰਿਆ ਗਿਆ । ਇਸ ਤਰ੍ਹਾਂ ਵੱਖ ਵੱਖ ਹਲਕਿਆਂ ਵਿੱਚ ਉਮੀਦਵਾਰ ਉਤਾਰੇ ਜਾਣ ਗੇ। ਰਾਸ਼ਟਰੀ ਜਨਰਲ ਸਕੱਤਰ ਪਿ੍ੰਸੀਪਲ ਸ੍ਰੀ ਮੋਹਨ ਲਾਲ ਖੋਸਲਾ ਜੀ ਨੇ ਕਿਹਾ ਕਿ ਸਾਡੀ ਪਾਰਟੀ ਨਵੀ ਲਹਿਰ ਲੈ ਕੇ ਆਵੇ ਗੀ। ਅਸੀਂ ਜੰਗ ਪੀੜੀ ਨੂੰ ਅੱਗੇ ਲੈ ਕੇ ਆਵਾ ਗੇ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਪੰਜਾਬ ਨੂੰ ਲੈ ਕੇ ਤੁਰਨਾ ਹੈ। ਰਾਸ਼ਟਰੀ ਸਕੱਤਰ ਸ੍ਰੀ ਕੇ ਕੇ ਸੱਭਰਵਾਲ ਜੀ ਨੇ ਕਿਹਾ ਕਿ। ਸਾਨੂੰ ਨਵੀ ਪੀੜ੍ਹੀ ਨੂੰ ਹੁਣ ਮੌਕਾ ਦੇਣਾ ਚਾਹੀਦਾ ਹੈ। ਜੁਗਰਾਜ ਸਿੰਘ ਜੈਮਲ ਵਾਲਾ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਹੈ। ਮੈਂ ਆਪਣੇ ਸਾਥੀਆਂ ਸਮੇਤ ਦਿਨ ਰਾਤ ਮਿਹਨਤ ਕਰਕੇ ਧਰਮਕੋਟ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾ ਗੇ। ਅਤੇ ਪਾਰਟੀ ਦਾ ਮਾਣ ਵਾਧਾਵਾ ਗੇ। ਇਸ ਮੌਕੇ ਤੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਜੀ ਰਾਸ਼ਟਰੀ ਜਨਰਲ ਸਕੱਤਰ ਪਿ੍ੰਸੀਪਲ ਸ੍ਰੀ ਮੋਹਨ ਲਾਲ ਖੋਸਲਾ ਜੀ ਰਾਸ਼ਟਰੀ ਸਕੱਤਰ ਸ੍ਰੀ ਕੇ ਕੇ ਸੱਭਰਵਾਲ ਜੀ ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲ ਵਾਲਾ ਬੀਬੀ ਪਰਮਜੀਤ ਕੌਰ ਮਹਿਲਾ ਵਿੰਗ ਪ੍ਰਧਾਨ ਮਾਲਵਾ ਜ਼ੋਨ ਗੁਰਪ੍ਰੀਤ ਸਿੰਘ ਸਕੱਤਰ ਯੂਥ ਵਿੰਗ ਪੰਜਾਬ ਜਗਤਾਰ ਸਿੰਘ ਪ੍ਰਧਾਨ ਮਾਲਵਾ ਜ਼ੋਨ ਪਵਨਦੀਪ ਸਿੰਘ ਪ੍ਰਧਾਨ ਕਿਸਾਨ ਵਿੰਗ ਭਗਤ ਸਿੰਘ ਜਨਰਲ ਸਕੱਤਰ ਯੂਥ ਵਿੰਗ ਹਰਜੀਤ ਸਿੰਘ ਜਰਨਲ ਸਕੱਤਰ ਮੋਗਾ ਨਿਰਮਲ ਸਿੰਘ ਵਾਇਸ ਪ੍ਰਧਾਨ ਪੰਜਾਬ ਜਗਰੂਪ ਸਿੰਘ ਜੈਮਲ ਵਾਲਾ ਅਤੇ ਹੋਰ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!