BREAKINGDOABAJALANDHARPUNJAB

🔴ਸੀਨੀਅਰ ਪਤਰਕਾਰ ਸੁਨੀਲ ਦੱਤ ਬਣੇ ਮੀਡੀਆ ਕਲੱਬ ਦੇ ਪ੍ਰਧਾਨ
🔴ਸੁਨੀਲ ਦੱਤ ਪ੍ਰਧਾਨ ਅਤੇ ਡੀ.ਸੀ.ਪਾਲ ਜਨਰਲ ਸਕੱਤਰ ਚੁਣੇ ਗਏ

ਜਲੰਧਰ (ਵਿਸ਼ੇਸ਼) : ਪੱਤਰਕਾਰ ਭਾਈਚਾਰੇ ਦੀ ਸਿਰਮੌਰ ਜਥੇਬੰਦੀ ਮੀਡੀਆ ਕਲੱਬ ਐਸੋਸ਼ੀਏਸ਼ਨ (ਰਜਿ) ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਅਮਨਦੀਪ ਮਹਿਰਾ ਦੀ ਅਗਵਾਈ ਹੇਠ ਜਲੰਧਰ ਦੇ ਮੁੱਖ ਦਫਤਰ ਨੇੜੇ ਭਗਵਾਨ ਸ਼੍ਰੀ ਰਾਮ ਚੌਂਕ, ਫਗਵਾੜਾ ਗੇਟ ਵਿੱਚ ਹੋਈ । ਜਿਸ ਵਿੱਚ ਆਮ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਸੁਨੀਲ ਦੱਤ ਨੂੰ ਪ੍ਰਧਾਨ ਅਤੇ ਡੀ.ਸੀ.ਪਾਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਚੇਅਰਮੈਨ ਅਮਨਦੀਪ ਮਹਿਰਾ ਨੇ ਦੱਸਿਆ ਕਿ ਕੁਝ ਰੁਝੇਵਿਆਂ ਕਰਕੇ ਸਾਬਕਾ ਪ੍ਰਧਾਨ ਅਤੇ ਸਕੱਤਰ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਅਸਤੀਫਿਆਂ ਨੂੰ ਸਵੀਕਾਰ ਕਰਨ ਤੋਂ ਬਾਅਦ ਅੱਜ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਤੇ ਬਾਕੀ ਅਹੁਦੇਦਾਰ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਤੇ ਨਵੇਂ ਸਾਲ ਦੇ ਪ੍ਰੋਗਰਾਮ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ । ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸੁਨੀਲ ਦੱਤ ਅਤੇ ਸਕੱਤਰ ਡੀ.ਸੀ. ਪਾਲ ਨੇ ਭਰੋਸਾ ਦਿਵਾਇਆ ਕਿ ਉਹ ਮੀਡੀਆ ਕਲੱਬ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਮੁੱਖ ਸਲਾਹਕਾਰ ਮੇਹਰ ਮਲਿਕ, ਮੁੱਖ ਸਲਾਹਕਾਰ ਵਿਨੈ ਪਾਲ, ਸਲਾਹਕਾਰ ਸੰਤੋਸ਼ ਰਾਏ, ਕੈਸ਼ੀਅਰ ਗੋਪਾਲ ਮਹਿੰਦਰੂ,ਪੀਆਰਓ ਦਲਬੀਰ ਸਿੰਘ,ਰਾਕੇਸ਼ ਵਰਮਾ, ਜਤਿੰਦਰ ਕੁਮਾਰ, ਮੁਖਤਿਆਰ ਬਾਠ,ਰਜਿੰਦਰ ਕੁਮਾਰ, ਸੁਦੇਸ਼ ਕੁਮਾਰ,ਸੰਦੀਪ ਕੁਮਾਰ, ਰਾਜ ਸ਼ਰਮਾ,ਮਨੋਜ ਕੁਮਾਰ, ਵਿਸ਼ਾਲ ਸ਼ੈਲੀ, ਨਿਸ਼ਾ ਸ਼ਰਮਾ, ਸੀਨੀਅਰ ਪਤਰਕਾਰ ਰਾਜ ਕੁਮਾਰ ਅਰੋੜਾ ਆਦਿ ਹਾਜਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected !!