BREAKINGCHANDIGARHDOABAMAJHAMALWANATIONALNEW DELHIPOLITICSPUNJAB

🔥BIG BREAKING : ਕਾਂਗਰਸੀ ਟਿਕਟਾਂ ਤੇ ਕਾਟੋ-ਕਲੇਸ਼, ਫੇਰ ਲਟਕੀ ਲਿਸਟ !!
🔥ਸੋਨੀਆ ਦੀ ਮੀਟਿੰਗ ’ਚ ਜਾਖੜ, ਚੰਨੀ ਤੇ ਸਿੱਧੂ ਵੱਲੋਂ ਸਕਰੀਨਿੰਗ ਕਮੇਟੀ ਦੇ ਚੁਣੇ ਉਮੀਦਵਾਰਾਂ ਦਾ ਵਿਰੋਧ!!
👉 ਪੜੋ ਕਿਹੜੇ-ਕਿਹੜੇ ਉਮੀਦਵਾਰਾਂ ਦੇ ਨਾਂਵਾ ਦਾ ਹੋਇਆ ਵਿਰੋਧ!!

ਚੰਡੀਗੜ੍ਹ ( ਪੱਤਰ ਪ੍ਰੇਰਕ) : ਪੰਜਾਬ ਚੋਣਾਂ ਲਈ ਕਾਂਗਰਸ ਦੀ ਪਹਿਲੀ ਸੂਚੀ ਇੱਕ ਵਾਰ ਫੇਰ ਜਾਰੀ ਨਹੀਂ ਹੋ ਸਕੀ ਕਿਉਂਕਿ ਸੋਨੀਆ ਗਾਂਧੀ ਵੱਲੋਂ ਲਈ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਕਰੀਨਿੰਗ ਕਮੇਟੀ ਵੱਲੋਂ ਤੈਅ ਉਮੀਦਵਾਰਾਂ ਦਾ ਵਿਰੋਧ ਕਰ ਦਿੱਤਾ।ਸੋਨੀਆ ਗਾਂਧੀ ਨੇ ਜਦੋਂ ਸਕਰੀਨਿੰਗ ਕਮੇਟੀ ਦੇ ਨਾ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਤਿੰਨ ਆਗੂਆਂ ਨੇ ਇਤਰਾਜ਼ ਚੁੱਕਣੇ ਸ਼ੁਰੂ ਕਰ ਦਿੱਤੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੋਨੀਆ ਗਾਂਧੀ ਨੇ ਪੁੱਛਿਆ ਕਿ ਜੇਕਰ ਇਹਨਾਂ ਨੁੰ ਇਤਰਾਜ਼ ਸੀ ਤਾਂ ਫਿਰ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਇਹ ਸੁਚੀ ਫਾਈਨਲ ਕਰ ਕੇ ਸਾਨੁੰ ਕਿਉਂ ਭੇਜੀ ਅਤੇ ਉਹਨਾਂ ਜਾਖੜ ਨੁੰ ਕਿਹਾ ਕਿ ਇਹ ਇਤਰਾਜ਼ ਉਠਾਉਣ ਦਾ ਪਲੈਟਫਾਰਮ ਨਹੀਂ ਹੈ। ਸੋਨੀਆ ਗਾਂਧੀ ਨੇ ਇਹਨਾਂ ਆਗੂਆਂ ਨੂੰ ਆਖਿਆ ਕਿ ਉਹ ਸਕਰੀਨਿੰਗ ਕਮੇਟੀ ਦੀ ਮੀਟਿੰਗ ਮੁੜ ਕਰਨ ਅਤੇ ਨਾਂ ਤੈਅ ਕਰ ਕੇ ਲਿਆਉਣ। ਇਹਨਾਂ ਆਗੂਆਂ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਸਕਰੀਨਿੰਗ ਕਮੇਟੀ ਵਿਚ ਇਤਰਾਜ਼ ਚੁੱਕਣ ਲਈ ਮਾਹੌਲ ਢੁਕਵਾਂ ਨਹੀਂ ਸੀ। ਜਦੋਂ ਸੋਨੀਆ ਗਾਂਧੀ ਦੀ ਮੀਟਿੰਗ ਚਲ ਰਹੀ ਸੀ ਤਾਂ ਰਾਹੁਲ ਗਾਂਧੀ ਚੁਪਚਾਪ ਵੇਖ ਰਹੇ ਸਨ ਪਰ ਅਖੀਰ ਵਿਚ ਉਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਆਗੂ ਨੁੰ ਟਿਕਟ ਨਹੀਂ ਮਿਲਣੀ ਚਾਹੀਦੀ ਜਿਸਨੁੰ ਸੱਤਾ ਵਿਰੋਧੀ ਲਹਿਰ ਦੀ ਮਾਰ ਪਵੇ। ਸਿੱਧੂ ਨੇ ਕਈ ਉਮੀਦਵਾਰਾਂ ’ਤੇ ਇਤਰਾਜ਼ ਚੁੱਕੇ ਜਦੋਂ ਕਿ ਚੰਨੀ ਨੇ ਗੜ੍ਹਸ਼ੰਕਰ ਤੋਂ ਅਮਰਪ੍ਰੀਤ ਸਿੰਘ ਲਾਲੀ ਨੁੰ ਟਿਕਟ ਦੇਣ ਦਾ ਵਿਰੋਧ ਕੀਤਾ। ਆਦਮਪੁਰ ਤੋਂ ਚੰਨੀ ਨੇ ਮਹਿੰਦਰ ਸਿੰਘ ਕੇ ਪੀ ਨੁੰ ਟਿਕਟ ਦੇਣ ਦੀ ਗੱਲ ਕਹੀ। ਜਾਖੜ ਨੇ ਪ੍ਰਤਾਪ ਬਾਜਵਾ ਨੁੰ ਟਿਕਟ ਦੇਣ ਦਾ ਵਿਰੋਧ ਕੀਤਾ ਤੇ ਕਿਹਾ ਕਿ ਕੇਂਦਰ ਨੇ ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਹੈ ਪਰ ਬਾਜਵਾ ਨੂੰ ਕੇਂਦਰੀ ਸੁਰੱਖਿਆ ਮਿਲੀ ਹੋਈ ਹੈ। ਜਾਖੜ ਨੇ ਸੋਨੀਆ ਨੁੰ ਇਹ ਵੀ ਪੁੱਛਿਆ ਕਿ ਜੇਕਰ ਉਹ ਇਥੇ ਇਤਰਾਜ਼ ਨਾ ਚੁੱਕਣ ਤਾਂ ਫਿਰ ਕਿਥੇ ਚੁੱਕਣ।

Related Articles

Leave a Reply

Your email address will not be published. Required fields are marked *

Back to top button
error: Content is protected !!