AMRITSARBARNALABATHINDABREAKINGCHANDIGARHDOABAFARIDKOTFATEHGARH SAHIBFAZILKAFIROZPURGURDASPURHOSHIARPURJALANDHARKAPURTHALALUDHIANAMAJHAMALERKOTLAMALWAMANSAMOGAMOHALIMUKTSARNAWANSHAHRPATHANKOTPATIALAPHAGWARAPOLITICSPUNJABROPARSANGRURTARN TARAN

🔰DBSP ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿਲ ਨੇ ਫੂਂਕੀ ਪਾਰਟੀ’ਚ ਜਾਨ
🔰ਸਰਕਾਰ ਜਿਹੜੀ ਮਰਜੀ ਹੋਵੇ ਪਰ ਗਰੀਬ ਵਰਗ ਦੇ ਲੋਕਾਂ ਨਾਲ ਥਾਣੇ ਕਚਹਿਰੀਆਂ ਵਿਚ ਧੱਕੇਸ਼ਾਹੀ ਜਾਰੀ : ਲਖਵੀਰ ਸਿੰਘ ਰਾਜਧਾਨ
🔰ਯੂਥ ਵਾਈਸ ਪ੍ਰਧਾਨ ਪੰਜਾਬ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਬਹੁਤ ਸਾਰੇ ਵਰਕਰ ਹੁਮਹੁਮਾ ਕੇ ਪੁੱਜੇ ਬੈਠਕ ਵਿੱਚ

ਜਲੰਧਰ (ਹਿਤੇਸ਼ ਸੂਰੀ) : ਡੈਮੋਕ੍ਰੈਟਿਕ ਭਾਰਤੀਯ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਾਰਟੀ ਦੀ ਇਕ ਅਹਿਮ ਬੈਠਕ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨਸਭਾ ਹਲਕਾ ਟਾਂਡਾ ਵਿਖੇ ਹੋਈ l ਪਾਰਟੀ ਦੇ ਯੂਥ ਵਾਈਸ ਪ੍ਰਧਾਨ ਪੰਜਾਬ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਬਹੁਤ ਸਾਰੇ ਵਰਕਰ ਹੁਮਹੁਮਾ ਕੇ ਬੈਠਕ ਵਿੱਚ ਪੁੱਜੇ l ਇਸ ਬੈਠਕ ਵਿੱਚ ਵਿਸ਼ੇਸ਼ ਤੌਰ ‘ਤੇ ਨੈਸ਼ਨਲ ਵਾਈਸ ਪ੍ਰਧਾਨ ਲਖਵੀਰ ਸਿੰਘ ਰਾਜਧਾਨ ਪੁੱਜੇ। ਸ਼੍ਰੀ ਰਾਜਧਾਨ ਨੇ ਬੈਠਕ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਜਿਹੜੀ ਮਰਜੀ ਹੋਵੇ ਪਰ ਗਰੀਬ ਵਰਗ ਦੇ ਲੋਕਾਂ ਨਾਲ ਥਾਣੇ ਕਚਹਿਰੀਆਂ ਵਿਚ ਧੱਕੇਸ਼ਾਹੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਗਰੀਬਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ। ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ।

ਇਸ ਮੌਕੇ ਸ਼੍ਰੀ ਰਾਜਧਾਨ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਡੇਮੋਕ੍ਰੈਟਿਕ ਭਾਰਤੀਯ ਸਮਾਜ ਪਾਰਟੀ ਹਮੇਸ਼ਾਂ ਹੀ ਗਰੀਬ ਲੋਕਾਂ ਨਾਲ ਖੜੀ ਹੈ ਅਤੇ ਭਵਿੱਖ ਵਿਚ ਵੀ ਖੜੀ ਰਹੇਗੀ। ਇਸ ਮੌਕੇ ਤੇ ਸ਼੍ਰੀ ਰਾਜਧਾਨ ਨੇ ਪਾਰਟੀ ਵਰਕਰਾਂ ਨੂੰ ਪੂਰੇ ਪੰਜਾਬ ਵਿਚ ਆਪਣੇ-ਆਪਣੇ ਜ਼ਿਲਿਆਂ ਵਿੱਚ ਡਾ. ਬੀ.ਆਰ.ਅੰਬੇਡਕਰ ਜੀ ਦਾ ਜਨਮਦਿਨ ਬਹੁਤ ਹੀ ਸ਼ਰਧਾ ਨਾਲ ਮਨਾਉਣ ਲਈ ਕਿਹਾ ਹੈ। ਬੈਠਕ ਵਿੱਚ ਸ਼੍ਰੀ ਰਾਜਧਾਨ ਨੇ ਕੁੱਝ ਨਵ-ਨਿਯੁਕਤੀਆਂ ਵੀ ਕੀਤੀਆਂ। ਇਸ ਮੌਕੇ ਤੇ ਪਰਮਜੀਤ ਸਿੰਘ ਨੂੰ ਯੂਥ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਇੰਚਾਰਜ ਹਲਕਾ ਕਰਤਾਰਪੁਰ ਨਿਯੁਕਤ ਕੀਤਾ ਗਿਆ। ਬੈਠਕ ਵਿੱਚ ਪਾਰਟੀ ਦੇ ਅਮਰਜੀਤ ਕੌਰ ਮਹਿਲਾ ਵਾਈਸ ਪ੍ਰਧਾਨ, ਪੰਜਾਬ ਪਰਮਜੀਤ ਕੌਰ ਮਹਿਲਾ ਇੰਚਾਰਜ ਮਾਝਾ ਜ਼ੋਨ, ਫਿਰੋਜ਼ ਖਾਨ ਇੰਚਾਰਜ ਦੋਆਬਾ ਜ਼ੋਨ, ਮੋਹਿਤ ਕੁਮਾਰ ਸਿਟੀ ਪ੍ਰਧਾਨ ਮੁਕੇਰੀਆਂ ਅਤੇ ਹੋਰ ਵੀ ਬਹੁਤ ਸਾਰੇ ਪਾਰਟੀ ਵਰਕਰ ਸ਼ਾਮਿਲ ਹੋਏ ।

Related Articles

Leave a Reply

Your email address will not be published. Required fields are marked *

Back to top button
error: Content is protected !!