BREAKINGCHANDIGARHDOABAJALANDHARMAJHAMALWAPUNJAB

🔰CPJA ਵਲੋਂ ਜਲੰਧਰ ‘ਚ ਲਗਾਏ ਅੱਖਾਂ ਦੇ ਫ੍ਰੀ ਚੈਕਅੱਪ ਕੈਂਪ ਦਾ ਆਈ.ਜੀ ਗੁਰਸ਼ਰਨ ਸੰਧੂ ਅਤੇ ਪੰਜਾਬ ਪ੍ਰਧਾਨ ਜਸਬੀਰ ਪੱਟੀ ਨੇ ਕੀਤਾ ਉਦਘਾਟਨ
🔰ਕੈਂਪ ਦੌਰਾਨ 379 ਮਰੀਜਾਂ ਦਾ ਕੀਤਾ ਗਿਆ ਫ੍ਰੀ ਚੈਕਅੱਪ ਅਤੇ ਮੁਫ਼ਤ ਅਪ੍ਰੇਸ਼ਨ ਲਈ ਚੁਣੇ ਗਏ 18 ਮਰੀਜ : ਸ਼ਿੰਦਰਪਾਲ ਚਾਹਲ

ਜਲੰਧਰ (ਹਿਤੇਸ਼ ਸੂਰੀ) : ਦੇਸ਼ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕਾਰਜ ਕਰਨ ਵਾਲੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (CPJA) ਵਲੋਂ ਜਲੰਧਰ ਛਾਉਣੀ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ । ਜਿਸ ਦਾ ਉਦਘਾਟਨ ਮੁੱਖ ਮਹਿਮਾਨ ਗੁਰਸ਼ਰਨ ਸਿੰਘ ਸੰਧੂ ਆਈ ਜੀ ਪੁਲਿਸ ਜਲੰਧਰ ਰੇਂਜ, ਬਬਨਦੀਪ ਸਿੰਘ ਏ.ਸੀ.ਪੀ ਜਲੰਧਰ ਕੈਂਟ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ਗਿਆ । ਇਸ ਮੌਕੇ ਸ਼੍ਰੀ ਪੱਟੀ ਅਤੇ ਜਿਲ੍ਹਾ ਜਲੰਧਰ ਦੀ ਸਮੁੱਚੀ’ ਟੀਮ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਗੁਰਸ਼ਰਨ ਸੰਧੂ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਸਮਾਜ ਸੇਵਾ ਲਈ ਲਗਾਏ ਗਏ ਅੱਖਾਂ ਦੇ ਮੁਫ਼ਤ ਚੈਕਅਪ ਕੈਂਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਪ੍ਰੈਸ ਆਪਸੀ ਤਾਲਮੇਲ ਨਾਲ ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਹੀ ਤੱਤਪਰ ਹੈ, ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੂੰ ਅਗੇ ਤੋਂ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ।

ਇਸ ਮੌਕੇ ਜਲੰਧਰ ਕੈਂਟ ਦੇ ਏਸੀਪੀ ਬਬਨਦੀਪ ਸਿੰਘ ਵਲੋਂ ਵੀ ਪੱਤਰਕਾਰ ਐਸੋਸੀਏਸ਼ਨ ਨੂੰ ਆਮ ਲੋਕਾਂ ਲਈ ਕੀਤੇ ਗਏ ਇਸ ਭਲੇ ਦੇ ਕਾਰਜ ਦੀ ਵਧਾਈ ਦਿਤੀ ਗਈ । ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਸਮੁੱਚੀ ਜਿਲ੍ਹਾ ਟੀਮ ਵਲੋਂ ਸ਼੍ਰੀ ਪੱਟੀ ਅਤੇ ਸ਼੍ਰੀ ਬਬਨਦੀਪ ਸਿੰਘ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਜਰਨਲਿਸਟ ਯੋਗੇਸ਼ ਸੂਰੀ (ਨਿਊਜ ਲਿੰਕਰਸ), ਰਜਿੰਦਰ ਸਿੰਘ ਠਾਕੁਰ (ਯੂ.ਐਨ.ਆਈ), ਕੁਲਵੰਤ ਸਿੰਘ ਮਠਾਰੂ (ਪੀ.ਟੀ.ਆਈ), ਅਮਰਜੀਤ ਸਿੰਘ ਨਿੱਝਰ (ਜਗਬਾਣੀ) , ਪ੍ਰੋ. ਬਲਵਿੰਦਰ ਪਾਲ ਸਿੰਘ (ਪੰਜਾਬ ਟਾਇਮਸ), ਗੁਰਨੇਕ ਸਿੰਘ ਵਿਰਦੀ (ਪੰਜਾਬੀ ਟ੍ਰਿਬਿਉਨ), ਨਰਿੰਦਰ ਸਿੰਘ ਸੱਤੀ (ਜਾਗਰਣ), ਜੇ.ਐਸ ਸੰਧੂ (ਰੋਜਾਨਾ ਸਪੋਕਸਮੈਨ), ਐਚ.ਐਸ ਚਾਵਲਾ (ਜੀ ਇੰਡੀਆ ਨਿਊਜ), ਪ੍ਰਦੀਪ ਸਿੰਘ ਬਸਰਾ ਨਿਊਜ ਚੈਨਲ, ਕੁਲਬੀਰ ਸਿੰਘ ਕਾਹਲੋਂ (ਜਾਗਰਣ), ਗੁਰਪ੍ਰੀਤ ਸਿੰਘ ਬਾਹੀਆ (ਜਾਗਰਣ), ਗੁਰਪ੍ਰੀਤ ਸਿੰਘ ਪਾਪੀ (ਨਵਾਂ ਜ਼ਮਾਨਾ), ਅਮਰਜੀਤ ਸਿੰਘ ਜੰਡੂ ਸਿੰਘਾ, ਨਿਰਮਲ ਸਿੰਘ (ਸਪੋਕਸਮੈਨ), ਜਸਵਿੰਦਰ ਸਿੰਘ ਬੱਲ (ਚੜ੍ਹਦੀਕਲਾ ਟਾਈਮ ਟੀਵੀ), ਪੁਸ਼ਪਿੰਦਰ ਕੌਰ (ਪਬਲਿਕ ਟਾਇਮਸ), ਰਮੇਸ਼ ਕੁਮਾਰ ਵਰਿਆਣਾ (ਪੰਜਾਬ ਕੇਸਰੀ), ਕਮਲਜੀਤ ਤੁਸਾਮੜ੍ਹ (ਈ.ਟੀ.ਵੀ), ਸੌਰਭ ਮਹਿਤਾ (ਫਾਸਟਵੇਜ) ਅਤੇ ਬਿਮਲ ਰਾਏ (ਪੰਜਾਬ ਨਿਊਜ), ਬਲਵਿੰਦਰ ਸਿੰਘ ਬਾਬਾ (ਨਵਾਂ ਜ਼ਮਾਨਾ), ਗੁਰਪ੍ਰੀਤ ਸਿੰਘ (ਚੜ੍ਹਦਾ ਪੰਜਾਬ ਟੀ.ਵੀ), ਸੰਜੀਵ ਕੁਮਾਰ (ਈ.ਟੀ.ਵੀ), ਕਮਲਜੀਤ ਸਿੰਘ (ਪੰਚਾਇਤਨਾਮਾ ਹੇਡਲਾਇਨ), ਪੀ.ਐਸ ਅਰੋੜਾ, ਬਲਬੀਰ ਬੈਂਸ (ਜਗਬਾਣੀ), ਜਲੰਧਰ ਕੈਂਟ ਤੋਂ ਪ੍ਰਧਾਨ ਅਨਿਲ ਦੁੱਗਲ (ਪੰਜਾਬ ਕੇਸਰੀ), ਕਰਮਜੀਤ ਸਿੰਘ (ਅਕਾਲੀ ਪਤ੍ਰਕਾ) ਪ੍ਰਧਾਨ ਆਦਮਪੁਰ, ਕੰਵਰਪਾਲ ਸਿੰਘ ਕਾਹਲੋ (ਜਾਗਰਣ) ਪ੍ਰਧਾਨ ਭੋਗਪੁਰ , ਭਜਨ ਸਿੰਘ ਧੀਰਪੁਰ (ਅਜੀਤ) ਪ੍ਰਧਾਨ ਕਰਤਾਰਪੁਰ, ਦਿਲਬਾਗ ਸੱਲ੍ਹਣ (ਨਿਊਜ 22 ਟੀਵੀ) ਪ੍ਰਧਾਨ ਲਾਂਬੜਾ, ਸੰਦੀਪ ਵਿਰਦੀ (ਦੋਆਬਾ ਨਿਊਜ) ਪ੍ਰਧਾਨ ਕਿਸ਼ਨਗੜ੍ਹ , ਸੁਰਿੰਦਰ ਕੁਮਾਰ ਛਾਬੜਾ (ਜਗਬਾਣੀ) ਪ੍ਰਧਾਨ ਨਕੋਦਰ , ਸੁਖਦੀਪ ਸਿੰਘ (ਅਜੀਤ) ਸ਼ਾਹਕੋਟ ਪ੍ਰਧਾਨ , ਰਾਜ ਕੁਮਾਰ ਨੰਗਲ (ਲਿਵਿੰਗ ਨਿਊਜ ਟੀਵੀ) ਪ੍ਰਧਾਨ ਫਿਲੌਰ, ਮੁਨੀਸ਼ ਬਾਵਾ (ਪੀ ਟੀ ਸੀ ਨਿਊਜ) ਪ੍ਰਧਾਨ ਗੁਰਾਇਆ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਜੋਗਿੰਦਰ ਸਿੰਘ ਟੀਟੂ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਸੰਜੇ ਨਾਗਪਾਲ, ਰਾਹੁਲ ਨਾਗਪਾਲ, ਡਾ. ਅਵਨੀਤ ਸਿੰਘ ਸਭਰਵਾਲ, ਹਰਦੀਪ ਸਿੰਘ, ਜਤਿੰਦਰ ਸਿੰਘ ਰਾਜੂ, ਅਵਤਾਰ ਸਿੰਘ ਕਮਾਂਡੋ, ਹਰਜੀਤ ਸਿੰਘ ਪੱਪੂ, ਜਸਪ੍ਰੀਤ ਸਿੰਘ ਰਾਜਾ, ਅਵਤਾਰ ਸਿੰਘ ਮਹਾਜਨ, ਨਿਰਵੈਰ ਸਿੰਘ, ਦਲੇਰ ਸਿੰਘ , ਅਨਿਲ ਚੌਹਾਨ, ਨਿਖਿਲ ਵਧਵਾ, ਜਗਮੋਹਨ ਵਰਮਾ, ਓਮ.ਪ੍ਰਕਾਸ਼ ਮੱਕੜ, ਸਰਵਪ੍ਰੀਤ ਸਿੰਘ ਸੈਵੀ, ਵਿਕਾਸ ਕਯਸ਼ਪ ਜੱਗੂ, ਜਰਨਲ ਸਕੱਤਰ ਅਮਨਦੀਪ ਮਹਿਰਾ ਆਦਿ ਸ਼ਾਮਲ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected !!