BREAKINGDOABAJALANDHARPUNJABVIDEOS

♦ਗੋਲਡਨ ਸਟਾਰ ਪੰਜਾਬੀ ਗਾਇਕ ਮਲਕੀਤ ਸਿੰਘ ਦਾ ਨਵਾਂ ਗੀਤ ‘ਕਾਲੀ ਐਨਕ ਨਾ ਲਾਇਆ ਕਰ’ ਰਿਲੀਜ਼
♦ਪੰਜਾਬੀ ਗਾਇਕਾਂ ਦੇ ਹੱਥਾਂ ਵਿੱਚ ਤੂੰਬੀਆਂ ਚੰਗੀਆਂ ਲੱਗਦੀਆਂ, ਰਫਲਾਂ ਨਹੀਂ : ਮਲਕੀਤ ਸਿੰਘ
♦ਪੰਜਾਬੀ ਗਾਇਕ ਪ੍ਰਮੋਟਰ ਬੰਨੀ ਸ਼ਰਮਾ ਤੇ ਪੰਜਾਬੀ ਗਾਇਕ ਸਿੰਘ ਹਰਜੋਤ ਸਮੇਤ ਵੱਡੀਆਂ ਹਸਤੀਆਂ ਰਹੀਆਂ ਹਾਜ਼ਰ

"ਕਾਲੀ ਐਨਕ ਨਾ ਲਾਇਆ ਕਰ" ਗੀਤ ਮਿਊਜ਼ਿਕ ਵੇਵਜ਼ ਕੰਪਨੀ ਵੱਲੋਂ ਕੀਤਾ ਗਿਆ ਜਾਰੀ

ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ👇👇

https://fb.watch/cGtdaA_1XI/

ਜਲੰਧਰ (ਹਿਤੇਸ਼ ਸੂਰੀ) : ਪੰਜਾਬੀਆਂ ਦੇ ਮਾਣਮੱਤੇ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਵਾਂ ਗੀਤ ‘ਕਾਲੀ ਐਨਕ ਨਾ ਲਾਇਆ ਕਰ’ ਜਲੰਧਰ ਦੇ ਡੇਜ਼ ਹੋਟਲ ਵਿਚ ਰਿਲੀਜ਼ ਕੀਤਾ ਗਿਆ । ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਗਾਇਕੀ ਦਾ ਸਫਰ ਇਸ ਕਰਕੇ ਕਾਮਯਾਬ ਹੈ ਕਿਉਂਕਿ ਉਹ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟਿਆ । ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਮੇਰਾ ਨਵਾਂ ਗੀਤ ਵੀ ਉਵੇਂ ਹੀ ਪਸੰਦ ਆਵੇਗਾ, ਜਿਵੇਂ “ਤੂਤਕ ਤੂਤਕ ਤੂਤੀਆਂ” ਤੇ “ਗੁੜ ਨਾਲੋਂ ਇਸ਼ਕ ਮੀਠਾ” ਪਸੰਦ ਆਏ ਸਨ । ਉਹਨਾਂ ਨੇ ਕਿਹਾ ਕਿ ਇੰਗਲੈਂਡ ਵਿੱਚ ਰਹਿੰਦਿਆਂ ਉਹ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਖ਼ੈਰ ਸੁੱਖ ਮੰਗਦੇ ਹਨ ਤੇ “ਮਾਂ ਦੇ ਹੱਥਾਂ ਦੀਆ ਪੱਕੀਆਂ ਰੋਟੀਆਂ” ਗੀਤ ਵੀ ਉਨ੍ਹਾਂ ਦੇ ਜਜ਼ਬਾਤ ਵਿਚੋਂ ਨਿਕਲਿਆ ਸੀ । ਪੰਜਾਬੀ ਗਾਇਕ ਮਲਕੀਤ ਸਿੰਘ ਨੇ ਕਿਹਾ ਕਿ “ਕਾਲੀ ਐਨਕ ਨਾ ਲਾਇਆ ਕਰ” ਗੀਤ ਮਿਊਜ਼ਿਕ ਵੇਵਜ਼ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਹੈ । ਮਿਊਜ਼ਿਕ ਵੇਵਜ਼ ਦਾ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਵੱਡਾ ਯੋਗਦਾਨ ਹੈ । ਭਾਵੇਂ ਗੱਲ ਪੰਜਾਬੀ ਫ਼ਿਲਮਾਂ ਦੀ ਹੋਵੇ ਜਾਂ ਕੈਸੇਟ ਉਦਯੋਗ ਦੀ ਮਿਊਜ਼ਿਕ ਵੇਵਜ਼ ਨੇ ਬੁਲੰਦੀਆਂ ਛੋਹੀਆਂ ਹਨ । ਨਿਊਜ਼ ਲਿੰਕਰਸ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਕਿਹਾ ਕਿ ਗਾਇਕਾਂ ਦੇ ਹੱਥਾਂ ਵਿੱਚ ਤੂੰਬੀਆਂ ਤੇ ਸਾਜ਼ ਹੀ ਚੰਗੇ ਲੱਗਦੇ ਹਨ, ਰਫਲਾਂ ਨਹੀਂ । ਉਹਨਾਂ ਨੇ ਨਵੇਂ ਉਭਰਦੇ ਪੰਜਾਬੀ ਗਾਇਕਾਂ ਨੂੰ ਪੰਜਾਬੀ ਗਾਇਕੀ ਦਾ ਮਿਆਰ ਉੱਚਾ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਗਾਇਕਾਂ ਨੂੰ ਹਥਿਆਰਾਂ ਤੇ ਨਸ਼ਿਆਂ ਨੂੰ ਸ਼ਹਿ ਦੇਣ ਤੋਂ ਬੱਚਣਾ ਚਾਹੀਦਾ ਹੈ । ਉਹਨਾਂ ਨੇ ਕਿਹਾ ਰਾਜਨੀਤੀ ਹਰ ਬੰਦੇ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ ਪਰ ਉਹਨਾਂ ਦਾ ਰਾਜਨੀਤੀ ਵੱਲ ਕੋਈ ਦਿਲਚਸਪੀ ਨਹੀਂ ਹੈ, ਜਦਕਿ ਉਹਨਾਂ ਨੂੰ ਕਈ ਵਾਰ ਵੱਡੀਆਂ ਉੱਫਰਾਂ ਵੀ ਮਿਲੀਆਂ ਹਨ । ਇਸ ਮੌਕੇ ਤੇ ਪੰਜਾਬੀ ਗਾਇਕ ਪ੍ਰਮੋਟਰ ਬੰਨੀ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਪੰਜਾਬੀ ਗਾਇਕ ਮਲਕੀਤ ਸਿੰਘ ਨੇ ਕਿਹਾ ਉਹ ਇਸ ਦੌਰ ਵਿੱਚ ਵੀ ਜਦੋ ਕੈਸੇਟ ਜਾਂ ਸੀਡੀ ਨਹੀਂ ਬਣਦੀ, ਸਗੋਂ ਸੋਸ਼ਲ ਮੀਡੀਆ ਉੱਤੇ ਗੀਤ ਜਾਰੀ ਹੁੰਦੇ ਹਨ, ਵਿੱਚ ਵਿਚਰਨਾ ਆਪਣੇ ਧੰਨਭਾਗ ਸਮਝਦੇ ਹਨ । ਸ਼੍ਰੀ ਮਲਕੀਤ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਚੰਗੇ ਸੰਗੀਤ ਨੂੰ ਪਿਆਰ ਸਤਿਕਾਰ ਦਿੰਦੇ ਰਹਿਣਾ ਚਾਹੀਦਾ ਹੈ ਤੇ ਚੰਗੇ ਮੰਦੇ ਵਿਚਲਾ ਫਰਕ ਨਿਖੇੜ ਕੇ ਚੱਲਣਾ ਸਾਡੀ ਆਪਣੀ ਜਿੰਮੇਵਾਰੀ ਹੈ । ਇਸ ਮੌਕੇ ਤੇ ਪੰਜਾਬੀ ਗਾਇਕ ਪ੍ਰਮੋਟਰ ਬੰਨੀ ਸ਼ਰਮਾ, ਪੰਜਾਬੀ ਗਾਇਕ ਸਿੰਘ ਹਰਜੋਤ, ਡਾ. ਅਮਰੀਕ ਸਿੰਘ, ਦੀਪਕ ਮਿੱਤਲ (ਸੰਘਾਂ ਅਕੈਡਮੀ), ਮੌਂਟੂ ਸਿੰਘ, ਦੀਪਕ ਬਜਾਜ, ਅਮਿਤ ਡੀਜੇ, ਡਾ. ਅਸ਼ਵਨੀ ਦੁੱਗਲ, ਮੁਕੇਸ਼ ਸਹਿਦੇਵ ਆਦਿ ਹਾਜ਼ਰ ਹੋਏ ।

Related Articles

Leave a Reply

Your email address will not be published. Required fields are marked *

Back to top button
error: Content is protected !!