BREAKINGDOABAJALANDHARPOLITICSPUNJABRELIGIOUS

🔰 ਪੰਜਾਬੀ ਕਿੱਸਾਕਾਰ ਸਈਅਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਪੰਜਾਬ ਕਲਾ ਪਰਿਸ਼ਦ ਵਲੋਂ ਕਰਵਾਇਆ ਜਾਏਗਾ ਆਨ-ਲਾਈਨ “ਹੀਰ ਵਾਰਿਸ ਗਾਇਨ ਮੁਕਾਬਲਾ” : ਸੁਰਜੀਤ ਪਾਤਰ

ਜਲੰਧਰ (ਹਿਤੇਸ਼ ਸੂਰੀ) : ਪੰਜਾਬ ਕਲਾ ਪਰਿਸ਼ਦ ਵਲੋਂ ਮਹਾਨ ਪੰਜਾਬੀ ਕਿੱਸਾਕਾਰ ਸਈਅਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ “ਹੀਰ ਵਾਰਿਸ ਗਾਇਨ ਮੁਕਾਬਲਾ” ਕਰਵਾਇਆ ਜਾ ਰਿਹਾ ਹੈ। ਇਸ ਆਨ-ਲਾਈਨ ਮੁਕਾਬਲੇ ਵਿੱਚ 35 ਸਾਲ ਤੱਕ ਦੀ ਉਮਰ ਵਾਲਾ ਕੋਈ ਵੀ ਗਾਇਕ ਹਿੱਸਾ ਲੈ ਸਕਦਾ ਹੈ। ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਦੱਸਿਆ ਕਿ ਦੁਨੀਆ ਭਰ ਵਿੱਚੋਂ ਕੋਈ ਵੀ ਗਾਇਕ ਹੀਰ ਵਾਰਿਸ ਦੇ ਕਿਸੇ ਵੀ ਬੰਦੇ ਦੀ ਰਿਕਾਰਡਿੰਗ ਕਰਕੇ 31 ਅਕਤੂਬਰ, 2022 ਤੱਕ punjabarts28@gmail.com ਉੱਤੇ ਈਮੇਲ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਵੀਡੀਓ ਰਿਕਾਰਡਿੰਗ ਵੱਧ ਤੋਂ ਵੱਧ ਪੰਜ ਮਿੰਟ ਤੱਕ ਦੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਨ੍ਹਾਂ ਰਿਕਾਰਡਿੰਗਾਂ ਵਿੱਚੋਂ ਪਹਿਲੇ ਦਸ ਸਥਾਨ ਹਾਸਲ ਕਰਨ ਵਾਲੇ ਗਾਇਕਾਂ ਨੂੰ ਪਰਿਸ਼ਦ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਇਕ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਏਗਾ ਅਤੇ ਇਹਨਾਂ ਨੂੰ ਆਪਣੀ ਗਾਇਕੀ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਜੇਕਰ ਕੋਈ ਵਿਦੇਸ਼ ਵੱਸਦਾ ਗਾਇਕ ਇਨ੍ਹਾਂ ਦਸਾਂ ਵਿੱਚ ਆਵੇਗਾ ਤਾਂ ਉਸ ਦੀ ਵੀਡੀਓ ਰਿਕਾਰਡਿੰਗ ਸਮਾਗਮ ਵਿੱਚ ਦਿਖਾਈ ਜਾਵੇਗੀ। ਡਾ. ਪਾਤਰ ਨੇ ਕਿਹਾ ਕਿ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਗਾਇਕਾਂ ਨੂੰ ਕਰਮਵਾਰ ਇਕ ਲੱਖ, ਪੰਜਾਹ ਹਜ਼ਾਰ ਅਤੇ ਤੀਹ ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ। ਡਾ. ਪਾਤਰ ਨੇ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਇਸ ਮੁਕਾਬਲੇ ਦੇ ਕਨਵੀਨਰ ਡਾ.ਨਿਰਮਲ ਜੋੜਾ ਨਾਲ 9814078799 ਅਤੇ ਪ੍ਰੀਸ਼ਦ ਦੇ ਮੀਡੀਆ ਕੁਆਰਡੀਨੇਟਰ ਨਿੰਦਰ ਘੁਗਿਆਣਵੀ ਨਾਲ 94174-21700 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ‘ਤੇ ਪਰਿਸ਼ਦ ਦੇ ਉੱਪ-ਚੇਅਰਮੈਨ ਡਾ. ਯੋਗਰਾਜ, ਮੁਕਾਬਲੇ ਦੇ ਕਨਵੀਨਰ ਡਾ.ਨਿਰਮਲ ਜੌੜਾ, ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!