BREAKINGDOABAJALANDHARPOLITICSPUNJAB

💥 ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਦੀ ਰਹਿਨੁਮਾਈ ਵਿੱਚ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦੇ ਵਿਸਥਾਰ ਸਬੰਧੀ ਮੀਟਿੰਗ ਸੰਪੰਨ!!
💥 ਸੰਸਥਾਪਕ ਪ੍ਰਧਾਨ ਵਿਜੈ ਹੰਸ ਨੂੰ ਕੀਤਾ ਗਿਆ ਯਾਦ!!
💥 ਗੁਰਵਿੰਦਰ ਸਿੰਘ ਕਾਹਲਵਾਂ ਪ੍ਰਧਾਨ ਮਾਝਾ ਜ਼ੋਨ ਨੇ ਕੀਤੀ ਅਗਵਾਈ

ਅਲਾਵਲਪੁਰ/ਪੱਟੀ (ਹਿਤੇਸ਼ ਸੂਰੀ) : ਸਵਰਗਵਾਸੀ ਸ੍ਰੀ ਵਿਜੈ ਹੰਸ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੇ ਦਰਸਾਏ ਹੋਏ ਮਾਰਗ ਤੇ ਚਲਦਿਆਂ ਪਾਰਟੀ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਦੀ ਰਹਿਨੁਮਾਈ ਹੇਠ ਪਾਰਟੀ ਦਾ ਵਿਸਥਾਰ ਕਰਨ ਲਈ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਸ਼ਹਿਰ ਪੱਟੀ ਜਿਲ੍ਹਾ ਤਰਨ ਤਾਰਨ ਵਿਖੇ ਹੋਈ । ਇਹ ਮੀਟਿੰਗ ਗੁਰਵਿੰਦਰ ਸਿੰਘ ਕਾਹਲਵਾਂ ਪ੍ਰਧਾਨ ਮਾਝਾ ਜ਼ੋਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਸ: ਮਨਜੀਤ ਸਿੰਘ ਸੇਖੋਂ ਨੂੰ ਪੱਟੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਸੇਖੋਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਗੁਰਵਿੰਦਰ ਸਿੰਘ ਕਾਹਲਵਾਂ ਪ੍ਰਧਾਨ ਮਾਝਾ ਜ਼ੋਨ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦਿਨੋ ਦਿਨ ਤਰੱਕੀ ਵੱਲ ਵੱਧ ਰਹੀ ਹੈ। ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਦਿਨ ਰਾਤ ਇੱਕ ਕਰਕੇ ਜਲਦੀ ਤੋਂ ਜਲਦੀ ਬੁਲੰਦੀਆਂ ਵੱਲ ਜਾਵੇਗੀ। ਮਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਨੇ ਮੈਨੂੰ ਸ਼ਹਿਰ ਪੱਟੀ ਦਾ ਹਲਕਾ ਇੰਚਾਰਜ ਬਣਾ ਕੇ ਮੈਨੂੰ ਮਾਣ ਬਖਸ਼ਿਆ ਹੈ। ਸੇਖੋਂ ਨੇ ਕਿਹਾ ਮੈਂ ਆਪਣੇ ਸਾਥੀਆਂ ਸਮੇਤ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਸੀ ਪੂਰਾ ਯੋਗਦਾਨ ਪਾਵਾਂਗੇ । ਅਤੇ ਕਾਹਲਵਾਂ ਵੱਲੋਂ ਹੋਰ ਨਵੇਂ ਆਏ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੂਰੀ ਸੇਖੋਂ ਪ੍ਰਮਜੀਤ ਕੌਰ ਗੁਰਵਿੰਦਰ ਸਿੰਘ ਕਾਹਲਵਾਂ ਭਗਵਾਨ ਸਿੰਘ ਗੁਰਪ੍ਰੀਤ ਸਿੰਘ, ਜੀ ਅੈੱਸ ਭੱਟੀ ਭੁਪਿੰਦਰ ਸਿੰਘ ਆਸਲ, ਅਰਸ ਧਾਲੀਵਾਲ ਪਲਵਿੰਦਰ ਸਿੰਘ ਫੈਲੋਕੇ,ਸਰਜੀਤ ਸਿੰਘ ਫਤਿਅਾਬਾਦ,ਕੇਹਰ ਸਿੰਘ ਸੇਖੋਂ,ਪਰਮਜੀਤ ਸਿੰਘ,ਗੁਰਪ੍ੀਤ ਸੰਗਵਾ, ਅਮਰਜੀਤ ਸਿੰਘ ਢਿੱਲੋਂ ਪੱਟੀ ਬਲਵਿੰਦਰ ਸਿੰਘ ਧਾਲੀਵਾਲ ਆਦਿ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!