BREAKINGCHANDIGARHDOABAMAJHAMALWAPOLITICSPUNJAB

🔥BIG BREAKING : ਰਾਜੇਵਾਲ ਦੇ SSM ਨੇ 10 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ!!
🔥ਸਮਰਾਲਾ ਤੋ ਰਾਜੇਵਾਲ ਤੇ ਰਾਜੇਸ਼ ਕੁਮਾਰ ਕਰਤਾਰਪੁਰ ਤੋ SSM ਦੇ ਹੋਣਗੇ ਉਮੀਦਵਾਰ!!

ਲੁਧਿਆਣਾ (ਹਿਤੇਸ਼ ਸੂਰੀ/ਰਮਨ ਸੇਖੋ) : ਸੰਯੁਕਤ ਸਮਾਜ ਮੋਰਚੇ ਨੇ ਆਪਣੇ ਪਹਿਲੇ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਲੁਧਿਆਣਾ ਵਿਖੇ ਸੰਯੁਕਤ ਸਮਾਜ ਮੋਰਚੇ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਚੋਣ ਮੈਦਾਨ ਵਿੱਚ ਉਤਰੇ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਗੱਲ ਦਾ ਐਲਾਨ ਰੁਲਦੂ ਸਿੰਘ ਮਾਨਸਾ, ਡਾ.ਸਵੈਮਨ ਸਿੰਘ ਤੇ ਹੋਰ ਆਗੂਆਂ ਨੇ ਦਫ਼ਤਰ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਪਹਿਲੀ ਸੂਚੀ ਵਿੱਚ ਬਲਵੀਰ ਸਿੰਘ ਰਾਜੇਵਾਲ ਨੂੰ ਸਮਰਾਲਾ, ਐਡਵੋਕੇਟ ਪ੍ਰੇਮ ਸਿੰਘ ਭੰਗੂ ਨੂੰ ਘਨੌਰ, ਹਰਜਿੰਦਰ ਸਿੰਘ ਟਾਂਡਾ ਨੂੰ ਖਡੂਰ ਸਾਹਿਬ, ਰਵਨੀਤ ਸਿੰਘ ਬਰਾੜ ਨੂੰ ਮੁਹਾਲੀ, ਡਾ: ਸੁਖਮਨਦੀਪ ਸਿੰਘ ਤਰਨਤਾਰਨ, ਰਾਜੇਸ਼ ਕੁਮਾਰ ਕਰਤਾਰਪੁਰ, ਰਮਨਦੀਪ ਸਿੰਘ ਨੂੰ ਜੈਤੋ, ਅਜੇ ਕੁਮਾਰ ਨੂੰ ਫਿਲੌਰ, ਬਲਰਾਜ ਸਿੰਘ ਠਾਕੁਰ ਨੂੰ ਕਾਦੀਆਂ ਅਤੇ ਨਵਦੀਪ ਸੰਘਾ ਨੂੰ ਮੋਗਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਮੋਗਾ ਤੋਂ ਅਮਨਦੀਪ ਕੌਰ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਪਾਰਟੀ ਦੇ ਆਗੂ ਨਵਦੀਪ ਸੰਘਾ ਨੂੰ ਕਿਸਾਨ ਟਿਕਟ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!