BREAKINGCRIMEDOABAJALANDHARPUNJAB

🔥CIA STAFF -1 ਜਲੰਧਰ ਨੂੰ ਮਿਲੀ ਵੱਡੀ ਕਾਮਯਾਬੀ ; ਦੋਸ਼ੀ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ!!
🔥ਅਲਾਸਕਾ ਚੌਕ , ਲਾਡੋਵਾਲੀ ਰੋਡ ਤੋਂ ਦੋਸ਼ੀ ਕਾਬੂ!!

ਜਲੰਧਰ (ਹਿਤੇਸ਼ ਸੂਰੀ) : ਜਲੰਧਰ ਦੇ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ CIA STAFF -1 ਜਲੰਧਰ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 1 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 10 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਲ CIA STAFF-1 ਦੀ ਪੁਲਿਸ ਟੀਮ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਲੋਕਾਂ ਦੇ ਸਬੰਧ ਵਿੱਚ ਅਲਾਸਕਾ ਚੌਕ ਤੋਂ ਲਾਡੋਵਾਲੀ ਰੋਡ ਵੱਲ ਨੂੰ ਜਾ ਰਹੀ ਸੀ , ਜਿੱਥੇ CIA STAFF-1 ਦੀ ਟੀਮ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਲਾਡੋਵਾਲੀ ਰੋਡ ਜਲੰਧਰ ਪੁੱਜੀ ਤਾਂ ਉਥੇ ਇੱਕ ਨੌਜਵਾਨ ਮੋਟਰਸਾਈਕਲ ਨੰਬਰੀ PB08-EK-2717 ਮਾਰਕਾ ਹੀਰੋ ਸਪਲੈਂਡਰ ਰੰਗ ਸਿਲਵਰ ‘ਤੇ ਸਵਾਰ ਹੋ ਕੇ ਜਾ ਰਿਹਾ ਸੀ । ਉਸ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਯਕਦਮ ਘਬਰਾ ਕੇ ਭੱਜਾਣ ਦੀ ਕੋਸ਼ਿਸ਼ ਕੀਤੀ । ਜਿਸ ਤੇ ਸ਼ੱਕ ਦੇ ਆਧਾਰ ਤੇ ਉਸਨੂੰ ਰੋਕਿਆ ਗਿਆ ਤੇ ਉਸਦਾ ਨਾਮ ਪਤਾ ਪੁੱਛਿਆ ਗਿਆ । ਉਸਨੇ ਆਪਣਾ ਨਾਮ ਹਰਜੋਧ ਸਿੰਘ ਉਰਫ ਜੋਧਾ ਪੁੱਤਰ ਹਰਪਾਲ ਸਿੰਘ ਵਾਸੀ ਮਕਾਨ ਨੰਬਰ 4 ਗਲੀ ਨੰਬਰ 2 ਹਰਗੋਬਿੰਦ ਨਗਰ ਧੋਗੜੀ ਰੋਡ ਜਲੰਧਰ ਦੱਸਿਆ । ਪੁਲਿਸ ਪਾਰਟੀ ਨੂੰ ਉਸ ਪਾਸ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਦਾ ਹੋਇਆ ਤੇ ਮੌਕੇ ਤੇ ਹੀ ਕਾਬੂਸ਼ੁਦਾ ਸ਼ਖਸ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੀ ਹੋਈ ਕੈਪਰੀ ਵਿਚੋ 10 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ । ਇਸ ਦੌਰਾਨ ਉਕਤ ਦੋਸ਼ੀ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਨਵੀਂ ਬਾਰਦਾਰੀ ਜਲੰਧਰ ਵਿਖੇ ਮੁੱਕਦਮਾ ਨੰਬਰ 126 ਮਿਤੀ 02-10-2021 U/S 21/61/85 NDPS ACT, ਥਾਣਾ ਨਵੀਂ ਬਾਰਦਾਰੀ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਦੌਰਾਨ ਦੋਸ਼ੀ ਹਰਜੋਧ ਸਿੰਘ ਉਰਫ ਜੋਧਾ ਨੇ ਦੱਸਿਆ ਕਿ ਉਸਦੀ ਉਮਰ ਕ੍ਰੀਬ 29 ਸਾਲ ਹੈ । ਉਸਨੇ ਦੱਸਿਆ ਕਿ ਉਹ ਬਿੱਗ ਇੰਡਸਟਰੀ ਸਰਮਸੱਸਤਪੁਰ ਪਠਾਨਕੋਟ ਰੋਡ ਜਲੰਧਰ ਵਿਖੇ ਸੁਪਰਵਾਈਜ਼ਰ ਸੀ ਪਰ ਮਾੜੀ ਸੰਗਤ ਵਿੱਚ ਪੈਣ ਕਰਕੇ ਨਸ਼ਾ ਵੇਚਣ ਲੱਗ ਪਿਆ ਸੀ।

Related Articles

Leave a Reply

Your email address will not be published. Required fields are marked *

Back to top button
error: Content is protected !!