BREAKINGCHANDIGARHDOABAMAJHAMALWAPOLITICSPUNJAB

🔰ਪੜ੍ਹੋ ਵੱਡਾ ਮਸਲਾ ਬਣੇ ਲਾਅ ਐਂਡ ਆਰਡਰ ਦਾ ਕੌਣ ਬਣਿਆ ਨਵਾਂ ਮੁਖੀ ਤੇ ਕਿਹੜੇ ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP’s, SSP ਵਿਜੀਲੈਂਸ ਜਲੰਧਰ ਵੀ ਤਬਦੀਲ
🔰ਅਰਪਿਤ ਸ਼ੁਕਲਾ ਨਵੇਂ ਏ ਡੀ ਜੀ ਪੀ ਲਾਅ ਐਂਡ ਆਡਰ ਨਿਯੁਕਤ
🔰ਪੜ੍ਹੋ ਪੂਰੀ ਲਿਸਟ 

ਚੰਡੀਗੜ੍ਹ (ਨਿਉਜ ਲਿੰਕਰਸ ਰਿਪੋਰਟ) : ਪੰਜਾਬ ਸਰਕਾਰ ਵੱਲੋਂ ਕੀਤੇ ਗਏ 54 ਉਚ ਪੁਲਿਸ ਅਫਸਰਾਂ ਦੇ ਤਬਾਦਲੇ ਵਿਚ ਪੰਜਾਬ ਵਿਚ ਵੱਡਾ ਮਸਲਾ ਬਣੇ ਲਾਅ ਐਂਡ ਆਰਡਰ ਨੂੰ ਨਵਾਂ ਏ ਡੀ ਜੀ ਪੀ ਮਿਲ ਗਿਆ ਹੈ। ਹੁਣ 1993 ਬੈਚ ਦੇ ਆਈ ਪੀ ਐਸ ਅਧਿਕਾਰੀ ਅਰਪਿਤ ਸ਼ੁਕਲਾ ਏ ਡੀ ਜੀ ਪੀ ਲਾਅ ਐਂਡ ਆਡਰ ਨਿਯੁਕਤ ਕੀਤੇ ਗਏ ਹਨ। ਉਹ ਈਸ਼ਵਰ ਸਿੰਘ ਦੀ ਥਾਂ ਲੈਣਗੇ ਜਿਹਨਾਂ ਨੂੰ ਏ ਡੀ ਜੀ ਪੀ ਐਚ ਆਰ ਡੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰੀਕੇ 1994 ਬੈਚ ਦੇ ਆਈ ਪੀ ਐਸ ਪ੍ਰਵੀਨ ਸਿਨਹਾ ਨੂੰ ਪ੍ਰਵੀਨ ਸਿਨਹਾ ਨੂੰ ਏ ਡੀ ਜੀ ਪੀ ਸਾਈਬਰ ਕ੍ਰਾਈਮ ਲਗਾਇਆ ਗਿਆ ਹੈ। ਇਸਦੇ ਨਾਲ ਉਹ ਏ ਡੀ ਜੀ ਪੀ ਐਨ ਆਰ ਆਈ ਪੰਜਾਬ ਦਾ ਚਾਰਜ ਵੇਖਣਗੇ।

ਬਠਿੰਡਾ ਰੇਂਜ ਦੇ ਆਈ ਜੀ ਪੀ ਸ਼ਿਵੇ ਕੁਮਾਰ ਨੂੰ ਆਈ ਜੀ ਪੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸਦੇ ਨਾਲ ਉਹ ਆਈ ਜੀ ਪੀ ਸਕਿਓਰਿਟੀ ਦਾ ਚਾਰਜ ਵੀ ਵੇਖਣਗੇ। ਇਸੇ ਤਰੀਕੇ ਐਸ ਐਸ ਪੀ ਲੁਧਿਆਣਾ ਦਿਹਾਤੀ, ਐਸ ਐਸ ਪੀ ਖੰਨਾ ਤੇ ਐਸ ਐਸ ਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਜਲੰਧਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਦਾਮਯਾ ਹਰੀਸ਼ ਓਮ ਪ੍ਰਕਾਸ਼ ਖੰਨਾ ਦੇ ਨਵੇਂ ਐਸ ਐਸ ਪੀ ਹੋਣਗੇ, ਜਦੋਂਕਿ ਵਿਜੀਲੈਂਸ ਬਿਊਰੋ ਦੇ ਬਦਲੇ ਐਸ ਐਸ ਪੀਜ਼ ਦੀ ਥਾਂ ’ਤੇ ਕੋਈ ਨਵੇਂ ਆਰਡਰ ਨਹੀਂ ਕੀਤੇ ਗਏ। ਹੋਰ ਕਈ ਜ਼ਿਲ੍ਹਿਆਂ ਵਿਚ ਐਸ ਪੀ ਰੈਂਕ ਦੇ ਅਫਸਰ ਬਦਲੇ ਗਏ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!