BREAKINGCRIMEDOABAJALANDHARNAWANSHAHRPUNJAB

🔰52 ਮੋਬਾਇਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਦੇ ਕੀਤੇ ਸਪੁਰਦ, ਪੜੋ ਕਿੱਥੇ?!

ਪਬਲਿਕ ਨੇ ਜਿਲ੍ਹਾ ਪੁਲਿਸ ਵੱਲੋਂ ਕੀਤੀ ਇਸ ਸਲਾਘਾਯੋਗ ਕਾਰਗੁਜਾਰੀ ਦਾ ਤਹਿ ਦਿਲੋਂ ਕੀਤਾ ਧੰਨਵਾਦ

ਨਵਾਂਸ਼ਹਿਰ (ਨਿਉਜ ਲਿੰਕਰਸ ਰਿਪੋਰਟ) : ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ,ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਮ ਜਨਤਾ ਦੇ ਗੁੰਮ ਹੋਏ 52 ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਕਪਤਾਨ ਭਾਗੀਰਥ ਸਿੰਘ ਮੀਨਾ ,ਆਈ.ਪੀ.ਐਸ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਇਸ ਮੰਤਵ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਟੈਕਨੀਕਲ ਸਪੋਰਟ ਯੂਨਿਟ ਅਤੇ ਸਾਂਝ ਕੇਂਦਰ , ਸਭਸ ਨਗਰ ਦੀ ਕੋਸ਼ਿਸ਼ ਨਾਲ ਆਮ ਜਨਤਾ ਦੇ ਗੁੰਮ ਹੋਏ ਮਹਿੰਗੀ ਕੀਮਤ ਵਾਲੇ 52 ਸਮਾਰਟ ਮੋਬਾਇਲ ਫੋਨਾਂ ਨੂੰ ਉਹਨਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤਾ ਗਿਆ । ਇਸ ਮੌਕੇ ਦੋਰਾਨ ਜਿੱਥੇ ਮਾਲਕ ਆਪਣੇ ਗੁੰਮ ਹੋਏ ਮੋਬਾਇਲ ਫੋਨ ਹਾਸਲ ਕਰਨ ਉਪਰੰਤ ਖੂਸ਼ ਨਜਰ ਆਏ । ਉੱਥੇ ਹੀ ਪਬਲਿਕ ਵੱਲੋ ਜਿਲ੍ਹਾ ਪੁਲਿਸ ਵੱਲੋਂ ਕੀਤੀ ਇਸ ਸਲਾਘਾਯੋਗ ਕਾਰਗੁਜਾਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਸੀਨੀਅਰ ਕਪਤਾਨ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੋਬਾਇਲ ਫੋਨ ਗੁੰਮ ਹੋਣ ਦੀ ਸੂਰਤ ਵਿਚ ਤੁਰੰਤ ਪੁਲਿਸ ਨੂੰ ਸੂਚਨਾ ਆਪਣੀ ਨਜਦੀਕੀ ਸਾਂਝ ਕੇਦਰ ਜਾਂ ਦਫਤਰ ਜਮਾ ਕਰਵਾ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!